Diwali Essay in Punjabi :– ਦੀਵਾਲੀ :-ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦਿਵਾਲੀ ਦਾ ਲੇਖ ਦੇਣ ਜਾ ਰਹੇ ਹਾਂ ਤੁਸੀਂ ਇਸ ਨੂੰ ਬੜੇ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹੋ ਅਤੇ ਇਸ ਨੂੰ ਤੁਸੀਂ ਆਪਣੀ ਕਾਪੀ ਉੱਪਰ ਨੂੰ ਦੇਖ ਕੇ ਲਿਖ ਸਕਦੇ ਹੋ।
ਦਿਵਾਲੀ ਦਾ ਤਿਉਹਾਰ ਰੌਸ਼ਨੀ ਦਾ ਤਿਉਹਾਰ ਹੈ ਇਹ ਕੱਤਕ ਮਹੀਨੇ ਦੇ ਨਵੇਂ ਚੰਦਰਮਾ ਵਾਲੇ ਦਿਨ ਮਨਾਇਆ ਜਾਂਦਾ ਹੈ ਦਿਵਾਲੀ ਸਰਦੀਆਂ ਦੇ ਵਿੱਚ ਆਉਣ ਵਾਲਾ ਮਹੱਤਵਪੂਰਨ ਤਿਉਹਾਰ ਹੈ ਇਹ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਦਿਵਾਲੀ ਸਾਡੀ ਸੰਸਕ੍ਰਿਤੀ ਅਤੇ ਸ਼ਰਧਾ ਦਾ ਸੂਚਕ ਹੈ
Diwali Essay in Punjabi
ਜੇਕਰ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸਦੇ ਇਤਿਹਾਸ ਨਾਲ ਦੋ ਪੰਨੇ ਜੁੜਦੇ ਹਨ ਇੱਕ ਹੈ ਸ੍ਰੀ ਰਾਮ ਚੰਦਰ ਜੀ ਸੀਤਾ ਤੇ ਲਕਸ਼ਮਣ 14 ਸਾਲਾਂ ਬਾਅਦ ਬਨਵਾਸ ਕੱਟ ਕੇ ਅਯੋਧਿਆ ਵਾਪਸ ਪਰਤੇ ਸਨ ਜਿਸ ਖੁਸ਼ੀ ਵਿੱਚ ਲੋਕਾਂ ਨੇ ਬਹੁਤ ਲੰਬੀ ਲੰਬੀਆਂ ਕਤਾਰਾਂ ਦੇ ਵਿੱਚ ਦੀਵਿਆਂ ਨੂੰ ਉਬਾਲਿਆ ਸੀ ਜਿਸ ਤੋਂ ਬਾਅਦ ਦਿਵਾਲੀ ਦਾ ਤਿਹਾਰ ਮਨਾਉਣ ਜਾਣ ਲੱਗਾ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਹਾਂਗੀਰ ਦੇ ਜੁਲਮ ਅਤੇ ਉਸ ਦੀ ਜੇਲ ਵਿੱਚੋਂ 52 ਰਾਜਿਆਂ ਨੂੰ ਛੁਡਵਾਇਆ ਸੀ ਜਿਸ ਕਾਰਨ ਸਿੱਖ ਧਰਮ ਵਿੱਚ ਇਸ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ।
ਦਿਵਾਲੀ ਤੋਂ ਕਈ ਦਿਨ ਪਹਿਲਾਂ ਲੋਕ ਘਰਾਂ ਤੇ ਦੁਕਾਨਾਂ ਦੀ ਸਫਾਈ ਨੂੰ ਸ਼ੁਰੂ ਕਰ ਦਿੰਦੇ ਹਨ ਰਸਤੇਦਾਰਾਂ ਦੋਸਤਾਂ ਦੇ ਘਰ ਮਠਿਆਈ ਵੰਡਣ ਜਾਣਦੇ ਹਨ ਦਿਵਾਲੀ ਤੋਂ ਦੋ ਦਿਨ ਪਹਿਲਾਂ ਤਨਤੇਰਸ ਦਾ ਤਿਹਾਰ ਵੀ ਮਨਾਇਆ ਜਾਂਦਾ ਹੈ ਇਸ ਦੇ ਲੋਕ ਬਰਤਨ ਅਤੇ ਸੋਨਾ ਖਰੀਦਦੇ ਹਨ
ਦਿਵਾਲੀ ਦੀ ਰਾਤ ਨੂੰ ਹਰ ਕੋਈ ਆਪਣੇ ਘਰਾਂ ਵਿੱਚ ਦੀਵੇ ਮੋਬੱਤੀਆਂ ਨੂੰ ਜਗਾਉਂਦਾ ਹੈ ਲਕਸ਼ਮੀ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਸੁਣਦੇ ਹਨ ਆਤਿਸ਼ਬਾਜ਼ੀ ਦਾ ਮਜ਼ਾ ਲੈਂਦੇ ਹਨ ਪਟਾਕੇ ਫੂਕਦੇ ਹਨ ਬੱਚਿਆਂ ਨੂੰ ਬਜ਼ੁਰਗਾਂ ਦੀ ਗਵਾਹੀ ਵਿੱਚ ਪਟਾਕੇ ਚਲਾਉਣੇ ਚਾਹੀਦੇ ਹਨ ਕਈ ਲੋਕ ਜੂਆ ਵੀ ਖੇਡਦੇ ਹਨ ਇਸ ਪਵਿੱਤਰ ਤਿਉਹਾਰ ਨੂੰ ਭੰਗ ਕਰ ਦਿੰਦੇ ਹਨ ਭਾਰਤ ਦੇ ਸਾਰੇ ਲੋਕ ਹੀ ਬੜੀ ਹੀ ਧੂਮਧਾਮ ਨਾਲ ਇਸ ਦਿਵਾਲੀ ਦੀ ਤਿਉਹਾਰ ਨੂੰ ਮਨਾਉਂਦੇ ਹਨ।