Dussehra Lekh in Punjabi :- ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੁਸ਼ਹਿਰੇ ਦਾ ਲੇਖ ਪੜ੍ਾਉਣ ਜਾ ਰਹੇ ਹਾਂ ਜੋ ਹੇਠ ਲਿਖੇ ਅਨੁਸਾਰ ਹੈ :-
ਦੁਸ਼ਹਿਰਾ ਭਾਰਤ ਦਾ ਬਹੁਤ ਹੀ ਪੁਰਾਣਾ ਇਤਿਹਾਸ ਹੈ ਤੇ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਹ ਦਿਵਾਲੀ ਤੋਂ 20 ਦਿਨ ਪਹਿਲਾ ਮਨਾਇਆ ਜਾਂਦਾ ਹੈ ਦੁਸ਼ਹਿਰੇ ਦਾ ਸਬੰਧ ਸ੍ਰੀ ਰਾਮ ਚੰਦਰ ਜੀ ਅਤੇ ਰਾਵਣ ਨਾਲ ਹੈ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਮਾਤਾ ਸੀਤਾ ਨੂੰ ਬਚਾਇਆ ਸੀ ਦੁਸ਼ਹਿਰੇ ਦਾ ਤਿਹਾਰ ਉਸ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਨੂੰ ਮੁੜ ਵਾਪਸ ਪ੍ਰਾਪਤ ਕੀਤਾ ਸੀ। ਦੁਸ਼ਹਿਰੇ ਤੋਂ ਪਹਿਲਾਂ ਨੌ ਨਿਰਾਸਤੇ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਸ਼ਹਿਰਾਂ ਵਿੱਚ ਥਾਂ-ਥਾਂ ਤੇ ਰਾਮ ਲੀਲਾ ਅਤੇ ਰਮਾਇਣ ਪੜੀ ਜਾਂਦੀ ਹੈ ਲੋਕ ਬੜੇ ਉਤਸ਼ਾਹ ਦੇ ਨਾਲ ਰਾਮਲੀਲਾ ਦੇਖਣ ਅਤੇ ਸੁਣਨ ਜਾਣਦੇ ਹਨ
ਇਸ ਦੌਰਾਨ ਸ਼ਹਿਰਾਂ ਵਿੱਚ ਵੱਡੇ ਵੱਡੇ ਮੇਲੇ ਵੀ ਲੱਗਦੇ ਹਨ। ਲੋਕ ਬੜੇ ਉਮਾ ਤੇ ਸ਼ਰਧਾ ਨਾਲ ਇਹਨਾਂ ਤਿਉਹਾਰ ਨੂੰ ਮਨਾਉਂਦੇ ਹਨ
ਇਹਨਾਂ ਦਿਨਾਂ ਵਿੱਚ ਬਾਜ਼ਾਰਾਂ ਵਿੱਚ ਰਾਮਲੀਲਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ ਲੋਕ ਖੜ ਖੜ ਇਹਨਾਂ ਨੂੰ ਵੇਖਦੇ ਹਨ ਬੱਚੇ ਇਸ ਨੂੰ ਬੜਾ ਪਸੰਦ ਕਰਦੇ ਹਨ ਦਸਵੀਂ ਵਾਲੇ ਦਿਨ ਕਿਸੇ ਖੁੱਲੀ ਥਾਂ ਤੇ ਰਾਵਣ ਮੇਘਨਾਥ ਕੁੰਭ ਕਾਰਨ ਦੇ ਕਾਗਜ਼ਾਂ ਤੇ ਬਾਂਸਾਂ ਨਾ ਬਣੇ ਹੋਏ ਪੁਤਲਿਆਂ ਨੂੰ ਕੱਢ ਦਿੱਤਾ ਜਾਂਦਾ ਹੈ। ਕਈ ਥਾਵੇਂ ਇਹਨਾਂ ਪੁਤਲਿਆਂ ਨੂੰ ਕਈ ਫੁੱਟ ਉੱਚਾ ਬਣਾਇਆ ਜਾਂਦਾ ਹੈ ਰਿਕਾਰਡ ਬਣਾਏ ਜਾਂਦੇ ਹਨ ਨੇੜੇ ਦੇ ਲੋਕ ਰਾਵਣ ਦੇ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪੈਂਦੇ ਹਨ ਲੋਕ ਪੰਡਾਲ ਵਿੱਚ ਚੱਲ ਰਹੀ ਆਤਿਸ਼ਬਾਜੀ ਤੇ ਠਾਠਾ ਚੱਲਦੇ ਪਟਾਕਿਆਂ ਦਾ ਵੀ ਆਨੰਦ ਮਾਨਦੇ ਹਨ
ਸੂਰਜ ਛਿਪਣ ਵਾਲਾ ਹੁੰਦਾ ਹੈ ਉਦੋਂ ਰਾਵਣ ਮੇਘਨਾਥ ਤੇ ਕੁੰਭ ਕਾਰਨ ਦੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਕਈ ਲੋਕ ਇਹਨਾਂ ਦੀਆਂ ਲੱਕੜੀਆਂ ਤੇ ਬਾਂਸਾਂ ਨੂੰ ਆਪਣੇ ਘਰ ਵੀ ਲੈ ਕੇ ਜਾਂਦੇ ਹਨ ਇਸ ਸਮੇਂ ਲੋਕਾਂ ਵਿੱਚ ਹਫੜਾ ਤਫੜੀ ਮੱਚ ਜਾਂਦੀ ਹੈ ਲੋਕ ਘਰਾਂ ਵੱਲ ਨੂੰ ਚੱਲ ਪੈਂਦੇ ਹਨ। ਲੋਕ ਜਾਂਦੇ ਹੋਏ ਵੀ ਘਰ ਮਠਿਆਈਆਂ ਅਤੇ ਖਾਣ ਵਾਲੇ ਪਦਾਰਥ ਲੈ ਕੇ ਜਾਂਦੇ ਹਨ ਇਸ ਦੈਨ ਲੋਕ ਬੜੀ ਖੁਸ਼ੀ ਦੇ ਨਾਲ ਇਸ ਤਿਹਾਰ ਨੂੰ ਮਨਾਉਂਦੇ ਹਨ