Shri Guru Teg Bahadur ji essay in Punjabi

Shri Guru Teg Bahadur ji essay in Punjabi :- ਭੂਮਿਕਾ – ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ। ਗੁਰੂ ਜੀ ਦਾ ਵਿਅਕਤੀਤਵ ਬਹੁਮੁਖੀ ਅਤੇ ਵਿਲੱਖਣ ਸੀ। ਇਨ੍ਹਾਂ ਨੇ ਧਰਮ ਦੀ ਰਾਖੀ ਲਈ ਕੁਰਬਾਨੀ ਦੇ ਕੇ ਰੁੜ੍ਹੀ ਜਾਂਦੀ ਕੌਮ ਨੂੰ ਬਚਾ ਲਿਆ ਇਸ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ । ਆਪ ਜਿਹੀ ਕੁਰਬਾਨੀ ਇਤਿਹਾਸ ਵਿਚ ਕਿਧਰੇ ਨਹੀਂ ਮਿਲਦੀ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਜਨਮ ਅਤੇ ਮਾਤਾ-ਪਿਤਾ – ਆਪ ਦਾ ਜਨਮ 1 ਅਪ੍ਰੈਲ 1621 ਈ. ਵਿਚ ਅੰਮ੍ਰਿਤਸਰ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਸੀ ਜੋ ਸਿੱਖਾਂ ਦੇ ਛੇਵੇਂ ਗੁਰੂ ਸਨ। ਇਨ੍ਹਾਂ ਦੀ ਮਾਤਾ ਦਾ ਨਾਂ ਨਾਨਕੀ ਜੀ ਸੀ। ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਂ ਤਿਆਗ ਮੱਲ ਸੀ ਪਰੰਤੂ ਆਪ ਨੇ ਇਕ ਵਾਰ ਤਲਵਾਰ ਦੇ ਅਜਿਹੇ ਜੌਹਰ ਵਿਖਾਏ ਕਿ ਪਿਤਾ ਨੇ ਆਪ ਦਾ ਨਾਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ।

ਤੇਗ਼ ਬਹਾਦਰ ਦਾ ਖ਼ਿਤਾਬ – ਮੁਗਲਾਂ ਨਾਲ ਲੜਾਈ ਕਰਦੇ ਸਮੇਂ ਆਪ ਜੀ ਨੇ ਪਿਤਾ ਹਰਗੋਬਿੰਦ ਜੀ ਦਾ ਪਲਾਹੀ ਦੀ ਲੜਾਈ ਵਿੱਚ ਸਾਥ ਦਿੱਤਾ। ਇਸ ਲੜਾਈ ਵਿੱਚ ਆਪ ਜੀ ਨੇ ਤਲਵਾਰ ਦੇ ਐਸੇ ਜੌਹਰ ਵਿਖਾਏ ਕਿ ਆਪ ਜੀ ਨੂੰ ਤੇਗ਼ ਬਹਾਦੁਰ ਦੇ ਖ਼ਿਤਾਬ ਨਾਲ ਮਾਣਿਆ ਗਿਆ। ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜੀ ਅਤੇ ਪਤਨੀ ਗੁਜਰੀ ਜੀ ਨਾਲ ਬਾਬਾ ਬਕਾਲੇ ਆ ਗਏ ਅਤੇ ਭਗਤੀ ਕਰਨ ਲੱਗੇ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਬਚਪਨ – ਗੁਰੂ ਜੀ ਬਚਪਨ ਤੋਂ ਹੀ ਗੰਭੀਰ ਸੁਭਾਅ ਦੇ ਸਨ।ਆਪ ਇਕਾਂਤ ਪਸੰਦ ਸਨ।ਕਿਤੇ ਇਕੱਲੇ ਬੈਠ ਕੇ ਪ੍ਰਭੂ-ਗਤੀ ਵਿਚ ਲੀਨ ਰਹਿੰਦੇ ਸਨ। ਆਪ ਦੇ ਪਿਤਾ ਜੀ ਨੇ ਆਪ ਦੀ ਵਿੱਦਿਆ ਦਾ ਪ੍ਰਬੰਧ ਆਪਣੀ ਦੇਖ-ਰੇਖ ਵਿਚ ਕਰਵਾਇਆ। ਆਪਨੂੰ ਅੱਖਰੀ ਗਿਆਨ ਦੇ ਨਾਲ-ਨਾਲ ਸਸ਼ਤਰ ਵਿੱਦਿਆ ਵੀ ਦਿਲਾਈ ਗਈ।

Shri Guru Teg Bahadur ji essay in Punjabi
Shri Guru Teg Bahadur ji essay in Punjabi

ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ‘ਤੇ ਬੈਠਣਾ – ਜਦੋਂ ਅੱਠਵੇਂ ਗੁਰੂ, ਗੁਰੂ ਹਰਕ੍ਰਿਸ਼ਨ ਜੀ ਜੋਤੀ-ਜੋਤ ਸਮਾਏ ਤਾਂ ਉਹ ਬਿਮਾਰੀ ਦੀ ਘੂਕੀ ਵਿਚ ਸੰਗਤਾਂ ਨੂੰ ਕਿਹਾ ਕੇ ‘ਬਾਬਾ ਬਕਾਲੇ, ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਸੰਗਤਾਂ ਨੂੰ ਉਨ੍ਹਾਂ ਦੇ ਨੌਵੇਂ ਗੁਰੂ ਬਕਾਲੇ ਪਿੰਡ ਵਿਖੇ ਮਿਲਣਗੇ। ਸੰਗਤਾਂ ਆਪਣੇ ਨੌਵੇਂ ਗੁਰੂ ਦੀ ਤਲਾਸ਼ ਵਿਚ ਬਕਾਲੇ ਪੁੱਜਣ ਲੱਗੀਆਂ। ਉਥੇ ਕਈ ਭੇਖੀ ਗੁਰੂ ਪੈਦਾ ਹੋ ਗਏ । ਗੁਰੂਆਂ ਦੀਆਂ ਉਥੇ 22 ਮੰਜੀਆਂ ਲੱਗ ਗਈਆਂ। ਹਰ ਇਕ ਆਪਣੇ ਆਪ ਨੂੰ ਨੌਵੇਂ ਗੁਰੂ ਹੋਣ ਦਾ ਦਾਅਵਾ ਕਰ ਰਿਹਾ ਸੀ। ਸੰਗਤਾਂ ਉਨ੍ਹਾਂ ਭੇਖੀ ਗੁਰੂਆਂ ਨੂੰ ਦੇਖ ਕੇ ਸ਼ਸ਼ੋਪੰਜ ਵਿਚ ਪੈ ਗਈਆਂ। ਉਨ੍ਹਾਂ ਭੇਖੀ ਗੁਰੂਆਂ ਦਾ ਰਾਜ਼ ਮੱਖਣ ਸ਼ਾਹ ਲੁਬਾਣਾ ਨਾਂ ਦੇ ਇਕ ਵਪਾਰੀ ਨੇ ਖੋਲ੍ਹਿਆ ।

ਮੱਖਣ ਸ਼ਾਹ ਲੁਬਾਣੇ ਨੇ ਇਕ ਵਾਰ ਆਪਣੇ ਗੁਰੂ ਦੇ 500 ਮੋਹਰਾਂ ਸੁੱਖੀਆਂ ਸਨ। ਆਪਣਾ ਕੰਮ ਪੂਰਾ ਹੋਣ ‘ਤੇ ਉਹ ਆਪਣੇ ਗੁਰੂ ਨੂੰ ਪੰਜ ਸੌ ਮੋਹਰਾਂ ਭੇਂਟ ਕਰਨ ਲਈ ਬਕਾਲੇ ਪੁੱਜਾ। ਉਹ ਵੀ 22 ਮੰਜੀਆਂ ਲੱਗੀਆਂ ਦੇਖ ਕੇ ਹੈਰਾਨ ਰਹਿ ਗਿਆ। ਉਹ ਨੇ ਉਨ੍ਹਾਂ ਅੱਗੇ ਦੋ-ਦੋ ਮੋਹਰਾਂ ਮੱਥਾ ਟੇਕਣ ਲਗਾ ਕਿਸੇ ਨੇ ਉਸ ਤੋਂ ਪੰਜ ਸੌ ਮੋਹਰਾਂ ਦੀ ਮੰਗ ਨਹੀਂ ਕੀਤੀ। ਮੱਖਣ ਸ਼ਾਹ ਦੀ ਗੁਰੂ ਦੀ ਖ਼ੋਜ ਪੂਰੀ ਨਹੀਂ ਸੀ ਹੋਈ ,ਉਸ ਦੇ ਪੁੱਛਣ ‘ਤੇ ਕਿਸੇ ਨੇ ਕਿਹਾ ਕਿ ਇਕ ਭੋਰੇ ਵਿਚ ਵੀ ਕੋਈ ਸੰਤ ਤਪੱਸਿਆ ਕਰ ਰਹੇ ਹਨ। ਉਹ ਉਥੇ ਪੁੱਜ ਗਿਆ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਲੇਖ

ਉਸ ਨੇ ਉਨ੍ਹਾਂ ਅੱਗੇ ਵੀ ਦੋ ਮੋਹਰਾਂ ਹੀ ਰੱਖੀਆਂ। ਜਦੋਂ ਉਹ ਵਾਪਸ ਮੁੜਨ ਲਗਾ ਤਾਂ ਉਹ ਸੰਤ ਜੀ ਬੋਲੇ, “ਮੱਖਣ ਸ਼ਾਹ ! ਤੂੰ ਸੁਖੀਆਂ ਤੇ ਪੰਜ ਸੌ ਮੋਹਰਾਂ ਸਨ, ਫਿਰ ਇਹ ਦੋ- ਮੋਹਰਾਂ ਕਿਉਂ ? ਉਸ ਸੰਤ ਕੋਲੋਂ ਅਜਿਹੇ ਸ਼ਬਦ ਸੁਣ ਕੇ ਮੱਖਣ ਸ਼ਾਹ ਨੱਚ ਉਠਿਆ। ਉਸਨੇ ਕੋਠੇ ‘ਤੇ ਚੜ੍ਹ ਕੇ ਰੌਲ਼ਾ ਪਾ- ਦਿੱਤਾ “ਗੁਰੂ ਲਾਧੋ ਰੇ – ਗੁਰੂ ਲਾਧੋ ਰੇ ” ਕਿ ਉਸ ਨੇ ਆਪਣੇ ਨੌਵੇਂ ਗੁਰੂ ਦੀ ਤਲਾਸ਼ ਕਰ ਲਈ ਹੈ। ਇਹੀ ਸੰਤ ਹਨ ਜੋ ਨੌਵੇਂ ਗੁਰੂ ਸਨ। ਤਦ ਤੋਂ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਦਾ ਕੰਮ – ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਧਰਮ ਦਾ ਪ੍ਰਚਾਰ ਕਰਨ ਲੱਗੇ। ਇਸੇ ਸਮੇਂ ਦੌਰਾਨ ਆਪ ਦਾ ਵਿਆਹ ਕਾਰਤਾਪੁਰ ਵਿਖੇ ਭਾਈ ਲਾਲ ਚੰਦ ਜੀ ਦੀ ਧੀ ਬੀਬੀ ਗੁਜਰੀ ਮਾਤਾ ਗੁਜਰੀ ਜੀ ਨਾਲ ਹੋ ਗਿਆ। ਉਨ੍ਹਾਂ ਦੀ ਕੁੱਖੋਂ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਇਕ ਅਨਮੋਲ ਰਤਨ ਨੇ ਜਨਮ ਲਿਆ। ਜਿਸ ਸਮੇਂ ਗੁਰੂ ਬਾਲ ਗੋਬਿੰਦ ਰਾਏ ਜੀ ਪੈਦਾ ਹੋਏ, ਉਸ ਵੇਲੇ ਵੀ ਆਪ ਧਰਮ- ਪ੍ਰਚਾਰ ਲਈ ਗਏ ਹੋਏ ਸਨ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅਨੰਦਪੁਰ ਸਾਹਿਬ ਵਸਾਉਣਾ – ਬਕਾਲੇ ਤੋਂ ਆਪ ਕੀਰਤਪੁਰ ਆ ਗਏ। ਆਪ ਨੇ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਲੈ ਕੇ ਅਨੰਦਪੁਰ ਸਾਹਿਬ ਵਸਾਇਆ।ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਕਸ਼ਮੀਰੀ ਪੰਡਤਾਂ ਦੀ ਫਰਿਆਦ – ਇਕ ਦਿਨ ਆਪ ਗੁਰਗੱਦੀ ‘ਤੇ ਬਿਰਾਜਮਾਨ ਸਨ। ਕੁਝ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਕਿ ਔਰੰਗਜ਼ੇਬ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ‘ਤੇ ਤੁਲਿਆ ਹੋਇਆ ਹੈ, ਉਨ੍ਹਾਂ ਦੀ ਰੱਖਿਆ ਕੀਤੀ ਜਾਵੇ। ਉਸ ਸਮੇਂ ਬਾਲ ਗੋਬਿੰਦ ਰਾਏ ਨੌ ਸਾਲਾਂ ਦੇ ਸਨ, ਉਹ ਕੋਲ ਹੀ ਬੈਠੇ ਸਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਨੂੰ ਕਹਿਣ ਲੱਗੇ ਕਿ ਇਸ ਵੇਲੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਹੀ ਉਸ ਦੇ ਜ਼ੁਲਮ ਨੂੰ ਨੱਥ ਪਾ ਸਕਦੀ ਹੈ। ਕੋਲ ਬੈਠੇ ਬਾਲ ਗੋਬਿੰਦ ਰਾਏ ਜੀ ਬੋਲੇ ਕਿ ਪਿਤਾ ਜੀ ਇਸ ਵੇਲੇ ਆਪ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ। ਆਪਣੇ ਪੁੱਤਰ ਕੋਲੋਂ ਅਜਿਹੇ ਦਲੇਰੀ ਭਰੇ ਸ਼ਬਦ ਸੁਣ ਕੇ ਆਪ ਕੁਰਬਾਨੀ ਦੇਣ ਲਈ ਦਿੱਲੀ ਨੂੰ ਚੱਲ ਪਏ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ – ਔਰੰਗਜ਼ੇਬ ਨੇ ਆਪ ਨੂੰ ਇਸਲਾਮ ਧਰਮ ਅਪਣਾਉਣ ਲਈ ਕਿਹਾ। ਜਦੋਂ ਆਪ ਨਾ ਮੰਨੇ ਤਾਂ ਉਸ ਨੇ ਆਪ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰਵਾ ਦਿੱਤਾ। ਸ਼ਹੀਦਾਂ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ ਨਾਮ ਵੀ ਆਉਂਦਾ ਹੈ। ਇਸ ਵੇਲੇ ਸੀਸ-ਗੰਜ ਨਾਂ ਦਾ ਗੁਰਦੁਆਰਾ ਹੈ ਜਿਥੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਲਈ ਜਾਂਦੀਆਂ ਹਨ। ਇਹ ਦਿੱਲੀ ਵਿੱਚ ਸਥਾਪਿਤ ਹੈ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਰਚਨਾ-ਆਪ ਨੇ ਬਹੁਤ ਸਾਰੀ ਬਾਣੀ ਰਚੀ। ਆਪ ਦੀ ਸਾਰੀ ਬਾਣੀ ਸਾਂਤੀ ਪ੍ਰਦਾਨ ਕਰਨ ਵਾਲੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ 16 ਰਾਗਾਂ ਵਿੱਚ ਰਚੀ। ਆਪਦੇ ਰਚੇ 59 ਸ਼ਬਦ ਅਤੇ 57 ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

Leave a Comment

error: Content is protected !!