ਖੇਡਾਂ ਦੀ ਮਹੱਤਤਾ in Punjabi

ਖੇਡਾਂ ਦੀ ਮਹੱਤਤਾ in Punjabi :- ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹਾਨਤਾ ਹੈ ਖੇਡਾਂ ਤੋਂ ਬਿਨਾਂ ਵਿਦਿਆ ਅਧੂਰੀ ਰਹਿੰਦੀ ਹੈ ਖੇਡਾਂ ਕੇਵਲ ਸਾਡਾ ਦਿਲ ਪਰਚਾਵਾ ਕਰਕੇ ਅਤੇ ਦਿਮਾਗ ਦੇ ਦੋਹਾਂ ਨੂੰ ਅਰੋਗ ਨਹੀਂ ਰੱਖਦੀਆਂ ਸਗੋਂ ਇਹਨਾਂ ਦਾ ਭਾਰੀ ਵਿਦਿਅਕ ਮਹਾਨਤਾ ਵੀ ਹੈ

ਖੇਡਾਂ ਦੀ ਮਹੱਤਤਾ in Punjabi
ਖੇਡਾਂ ਦੀ ਮਹੱਤਤਾ in Punjabi


ਇੱਕ ਵਿਦਿਆਰਥੀ ਦੇ ਸਰੀਰਕ ਵਿਅਕਤਿਤਵ ਦੇ ਵਿਕਾਸ ਲਈ ਇਨਾਂ ਦੀ ਅਤਿਅੰਤ ਲੋੜ ਰਹਿੰਦੀ ਹੈ ਜਿੱਥੇ ਸਰੀਰ ਨੂੰ ਤਕੜਾ ਤੇ ਤੰਦਰੁਸਤ ਰੱਖਣ ਲਈ ਖੁਰਾਕ ਆਪਣਾ ਹੀ ਸਭ ਪਾਉਂਦੀ ਹੈ ਉਥੇ ਖੇਡਾਂ ਸਰੀਰ ਨੂੰ ਖੁਰਾਕ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਯੋਗ ਬਣਾਉਂਦੀਆਂ ਹਨ ਇਹ ਸਾਡੇ ਦਿਨ ਭਰ ਦੇ ਸਰੀਰਕ ਤੇ ਦਿਮਾਗੀ ਥਕੇਵੇ ਨੂੰ ਦੂਰ ਕਰ ਦਿੰਦੀਆਂ ਹਨ ਸਾਨੂੰ ਤਾਜਗੀ ਤੇ ਫੁਰਤੀ ਬਖਸ਼ਦੀਆਂ ਹਨ ਸਾਡੇ ਦਿਨ ਭਰ ਦੇ ਸਰੀਰ ਤੇ ਦਿਮਾਗੀ ਥਕੇਵਾਂ ਖੇਡਾਂ ਨਾਲ ਦੂਰ ਹੁੰਦਾ ਹੈ ਹਰ ਰੋਜ਼ ਖੇਡਾਂ ਵਿੱਚ ਭਾਗ ਲੈਣ ਵਾਲੇ ਮਨੁੱਖਾ ਦਾ ਸਰੀਰ ਰੋਗ ਰਹਿੰਦਾ ਹੈ

ਉਹਨਾਂ ਦੇ ਅੰਦਰ ਬਿਮਾਰੀਆਂ ਦਾ ਟਾਕਰਾ ਕਰਨ ਲਈ ਅਥਾਹ ਸ਼ਕਤੀ ਪੈਦਾ ਹੁੰਦੀ ਹੈ ਸਰੀਰ ਚੁਸਤ ਫੁਰਤ ਰਹਿੰਦਾ ਹੈ ਹਮੇਸ਼ਾ ਚਿਹਰਾ ਖਿੰਡਿਆ ਰਹਿੰਦਾ ਹੈ ਸਗੋਂ ਉਹ ਆਪਣੇ ਦਿਮਾਗ ਨੂੰ ਵੱਧ ਤੋਂ ਵੱਧ ਕੰਮ ਲੈਣ ਦੀ ਯੋਗ ਬਣਾ ਲੈਂਦੇ ਹਨ। ਉਸ ਦਾ ਦਿਮਾਗ ਤਾਜ਼ਾ ਤੇ ਰਹਿੰਦਾ ਹੈ ਉਸ ਦੀ ਯਾਦ ਸ਼ਕਤੀ ਅਤੇ ਸੋਚ ਸ਼ਕਤੀ ਵੱਧਦੀ ਹੈ ਕੇਵਲ ਇਹੀ ਨਹੀਂ ਸਗੋਂ ਖੇਡਾਂ ਸਾਡੇ ਆਚਰਨ ਦੀ ਉਸਾਰੀ ਵਿੱਚ ਵੀ ਭਾਰੀ ਹਿੱਸਾ ਪਾਉਂਦੀਆਂ ਹਨ ਖੇਡਾਂ ਦੀ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਅਨੁਸ਼ਾਸਨ ਵਿੱਚ ਰਹਿਣਾ ਸਿੱਖਦੇ ਹਾਂ

ਖੇਡਾਂ ਦੀ ਮਹੱਤਤਾ in Punjabi

ਇਸ ਕਰਕੇ ਖੇਡਾਂ ਦੇ ਬਹੁਤ ਸਾਰੇ ਲਾਭ ਹਨ ਸਾਡੇ ਵਿੱਚ ਮਿਲਵਰਤਨ ਇੱਕ ਦੂਜੇ ਦੀ ਸਹਾਇਤਾ ਕਰਨਾ ਇੱਕ ਦੂਜੇ ਨਾਲ ਚੰਗਾ ਵਰਤਾਓ ਕਰਨ ਕਿਸੇ ਨਾਲ ਵਧੀਕੀ ਨਾ ਕਰਨਾ ਆਪਣੀ ਗਲਤੀ ਨੂੰ ਮੰਨ ਲੈਣਾ ਧੋਖਾ ਨਾ ਕਰਨਾ ਕਪਤਾਨ ਦਾ ਹੁਕਮ ਮੰਨਨਾ ਆਪਣੀ ਜਿੱਤ ਲਈ ਜੋਰ ਲਾਉਣਾ ਨਿਰਾਸ਼ ਨਾ ਹੋਣਾ ਆਸ਼ਾਵਾਦੀ ਰਹਿਣਾ ਆਦਿ ਗੁਣ ਪੈਦਾ ਹੁੰਦੇ ਹਨ

ਨਾਲ ਹੀ ਜਿੱਥੇ ਇਹ ਸਾਡੇ ਦਿਲ ਪਰਚਾਵੇ ਦਾ ਵਧੀਆ ਸਾਧਨ ਆ ਉੱਥੇ ਸਾਡੇ ਮਨ ਵਿੱਚ ਟਿਕਾਊ ਤੇ ਇਕਾਗਰਤਾ ਵੀ ਪੈਦਾ ਕਰਦੀਆਂ ਹਨ ਮੁਕਾਬਲੇ ਦੀਆਂ ਖੇਡਾਂ ਸਾਡੇ ਆਤਮ ਗੌਰਵ ਤੇ ਦੂਸਰਿਆਂ ਤੋਂ ਅੱਗੇ ਨਿਕਲਦੀਆਂ ਰੁਚੀਆਂ ਨੂੰ ਸੰਤੁਸ਼ਟ ਕਰਕੇ ਮਨ ਵਿੱਚ ਸੰਤੁਸ਼ਟਤਾ ਤੇ ਟਿਕਾਓ ਪੈਦਾ ਕਰਦੀਆਂ ਹਨ ਇਸ ਪ੍ਰਕਾਰ ਖੇਡਾਂ ਦੇ ਬਹੁਤ ਸਾਰੇ ਸਰੀਰਕ ਮਾਨਸਿਕ ਲਾਭ ਹਨ ਇਹਨਾਂ ਦੀ ਸਾਡੀ ਜੀਵਨ ਵਿੱਚ ਬਹੁਤ ਮਹਾਨਤਾ ਹੈ ਪਰ ਸਾਨੂੰ ਇਹਨਾਂ ਵਿੱਚੋਂ ਲੋੜ ਤੋਂ ਵੱਧ ਖਚਤ ਹੋ ਕੇ ਆਪਣਾ ਨਾਸ਼ਤਾਵਾ ਨਸ਼ਟ ਨਹੀਂ ਕਰਨਾ ਚਾਹੀਦਾ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡ ਲਈ

Leave a Comment

error: Content is protected !!