ਅਨੁਸ਼ਾਸਨ ਦਾ ਮਹੱਤਵ in Punjabi

ਅਨੁਸ਼ਾਸਨ ਦਾ ਮਹੱਤਵ in Punjabi :- ਅਨੁਸ਼ਾਸਨ ਮਨੁੱਖੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਅਨੁਸ਼ਾਸਨ ਦਾ ਮਤਲਬ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨੀ ਹੈ ਵਿਸ਼ਵ ਭਰ ਵਿੱਚ ਹਰ ਥਾਂ ਨਿਯਮਾਂ ਅਤੇ ਕਾਨੂੰਨਾਂ ਦਾ ਰਾਜ ਹੁੰਦਾ ਹੈ ਜਿਨਾਂ ਦੀ ਮਨੁੱਖਾਂ ਨੂੰ ਪਾਲਣਾ ਕਰਨੀ ਪੈਂਦੀ ਹੈ ਅਨੁਸ਼ਾਸਨ ਹਰ ਸਭਿਕ ਸਮਾਜ ਦੀ ਨੀਹ ਹੁੰਦਾ ਹੈ ਜੇਕਰ ਸਾਡੇ ਆਲੇ ਦੁਆਲੇ ਨਿਯਮ ਅਤੇ ਕਾਨੂੰਨ ਨਾ ਹੋਣ ਤਾਂ ਸਾਡੇ ਲਈ ਜਿਉਣਾ ਅਸੰਭਵ ਹੋ ਜਾਵੇਗਾ ਅਨੁਸ਼ਾਸਨ ਤੋਂ ਬਿਨਾਂ ਸਾਡੀ ਹਾਲਤ ਸਿਰ ਤੇ ਨਹੀਂ “ਕੁੰਡਾ ਹਾਥੀ ਫਿਰੇ ਲੁੰਡਾ” ਵਿੱਚ ਵਾਲੀ ਹੋ ਜਾਵੇਗੀ

ਅਨੁਸ਼ਾਸਨ ਦਾ ਮਹੱਤਵ in Punjabi
ਅਨੁਸ਼ਾਸਨ ਦਾ ਮਹੱਤਵ in Punjabi

ਜਿਸ ਨਾਲ ਹਰ ਪਾਸੇ ਆਪੋ ਤਾਪ ਗੜਬੜੀ ਖਲਬਲੀ ਮੱਚ ਜਾਵੇਗੀ। ਉਹਨੂੰ ਸ਼ਾਸਨ ਸਾਡੇ ਜੀਵਨ ਨੂੰ ਕਾਬੂ ਵਿੱਚ ਰੱਖਦਾ ਹੈ ਨਿਸ਼ਚਿਤ ਸੇਧ ਦਿੰਦਾ ਹੈ ਫਲ ਸਰੂਪ ਇਸ ਵਿੱਚ ਮਠਿਆਸ ਭਰਦਾ ਹੈ ਇਹ ਮਨੁੱਖੀ ਚਰਿਤਰ ਦੀ ਰੀੜ ਦੀ ਹੱਡੀ ਹੈ ਇਹ ਮਨੁੱਖ ਦੀ ਸ਼ਖਸ਼ੀਅਤ ਨੂੰ ਬੁਲੰਦੀਆਂ ਦਾ ਤਾਜ ਪਹਿਣ ਆਉਂਦਾ ਹੈ ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਫਿੱਕੀ ਬੇਵਸ ਤੇ ਨੀਰਸ ਹੁੰਦੀ ਹੈ। ਅਨੁਸ਼ਾਸਨ ਤੋਂ ਬਿਨਾਂ ਸਾਡਾ ਆਲਾ ਦੁਆਲਾ ਕਿਸੇ ਵੀ ਚੀਜ਼ ਦੀ ਹੋਂਦ ਨੂੰ ਨਹੀਂ ਮਹਿਸੂਸ ਕਰ ਸਕਦਾ ਧਿਆਨ ਨਾਲ ਦੇਖੀਏ ਤਾਂ ਸਾਡੀ ਸਾਰੀ ਕੁਦਰਤ ਸੂਰਜ ਚੰਦ ਤਾਰੇ ਧਰਤੀ ਹਵਾ ਪਾਣੀ ਤੇ ਸਾਰੇ ਖੰਡ ਬ੍ਰਹਮੰਡ ਇੱਕ ਅਨੁਸ਼ਾਸਨ ਵਿੱਚ ਬੱਜੇ ਦਿਖਾਈ ਦਿੰਦੇ ਹਨ ਜੇਕਰ ਕੁਦਰਤ ਕੁਝ ਨਿਯਮਾਂ ਦੇ ਅਸੂਲਾਂ ਵਿੱਚ ਬੱਝ ਕੇ ਕੰਮ ਨਾ ਕਰਦੀ ਤਾਂ ਧਰਤੀ ਤੋਂ ਜੀਵਨ ਦਾ ਪੂਰੀ ਤਰਹਾਂ ਨਾਸ ਹੋ ਜਾਂਦਾ ਇਸ ਕਰਕੇ ਮਨੁੱਖ ਲਈ ਅਨੁਸ਼ਾਸਨ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ

ਅਨੁਸ਼ਾਸਨ ਦਾ ਮਹੱਤਵ in Punjabi

My Friend Essay in Punjabi

ਸਾਡੀ ਨੌਜਵਾਨ ਪੀੜੀ ਆਮ ਕਰਕੇ ਅਨੁਸ਼ਾਸਨ ਨੂੰ ਆਪਣੀ ਸੁਤੰਤਰਤਾ ਵਿੱਚ ਰੁਕਾਵਟ ਸਮਝਦੀ ਹੈ ਇਸ ਕਰਕੇ ਉਹ ਕਈ ਵਾਰੀ ਸਕੂਲਾਂ ਤੇ ਕਾਲਜਾਂ ਵਿੱਚ ਅਨੁਸ਼ਾਸਨ ਨੂੰ ਭੰਗ ਕਰਤੀ ਦੇਖੀ ਗਈ ਹੈ ਪਰ ਇਸ ਦਾ ਨਤੀਜਾ ਉਸਾਰੂ ਨਹੀਂ ਸਗੋਂ ਮਾਰੂ ਨਿਕਲਦਾ ਹੈ ਸਾਨੂੰ ਵਿਦਿਆਰਥੀ ਦੇ ਰੂਪ ਦੇ ਵਿੱਚ ਕਰਮਚਾਰੀ ਦੇ ਰੂਪ ਵਿੱਚ ਖਿਡਾਰੀ ਦੇ ਰੂਪ ਵਿੱਚ ਦੇਸ਼ ਦੀ ਇੱਕ ਨਾਗਰਿਕ ਦੇ ਰੂਪ ਵਿੱਚ ਹਰ ਥਾਂ ਅਨੁਸ਼ਾਸਨ ਦੀ ਪੂਰੀ ਤਰਹਾਂ ਪਾਲਣਾ ਕਰਨੀ ਚਾਹੀਦੀ ਹੈ।
ਕੋਈ ਟੀਮ ਖੇਡ ਦੇ ਮੈਦਾਨ ਵਿੱਚ ਜਿੱਤ ਨਹੀਂ ਸਕਦੀ ਜੇਕਰ ਉਹ ਅਨੁਸ਼ਾਸਨ ਵਿੱਚ ਰਹਿ ਕੇ ਨਹੀਂ ਖੇਡਦੀ ਕੋਈ ਰਾਜਨੀਤਿਕ ਪਾਰਟੀ ਵੀ ਤਾਂ ਹੀ ਜਿੱਤ ਪ੍ਰਾਪਤ ਕਰ ਸਕਦੀ ਹੈ ਜੇਕਰ ਉਸਦੇ ਪੈਰੋਕਾਰ ਪੂਰੀ ਤਰਹਾਂ ਉਾਸਨ ਵਿੱਚ ਰਹਿ ਕੇ ਕੰਮ ਕਰਨ ਸ਼ਾਸਨ ਦੀ ਜਿੰਨੀ ਲੋੜ ਇੱਕ ਵਿਅਕਤੀ ਨੂੰ ਹੁੰਦੀ ਹੈ ਉਨੀ ਹੀ ਲੋੜ ਸੰਗਠਨ ਨੂੰ ਹੁੰਦੀ ਹੈ ਅਨੁਸ਼ਾਸਿਤ ਕੌਮ ਉਨਤੀ ਦੀਆਂ ਸਿਖਰਾਂ ਨੂੰ ਛੂਦੀ ਹੈ ਪਰ ਅਨੁਸ਼ਾਸਨਹੀਨਤਾ ਦੀ ਸਥਿਤੀ ਵਿੱਚ ਉਹ ਗਿਰਾਵਟ ਤੇ ਗੁਲਾਮੀ ਦਾ ਸ਼ਿਕਾਰ ਹੋ ਜਾਂਦੀ ਹੈ।
ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਅਨੁਸ਼ਾਸਨ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ ਇਹ ਇੱਕ ਕੀਮਤੀ ਖਜ਼ਾਨਾ ਹੈ ਇਸ ਦੀ ਸੰਭਾਲ ਕਰਕੇ ਅਸੀਂ ਸੁੱਖ ਆਰਾਮ ਹੁਸ਼ਿਆਰ ਤੇ ਸਨਮਾਨ ਨੂੰ ਪ੍ਰਾਪਤ ਕਰ ਸਕਦੇ ਹਾਂ

Leave a Comment

error: Content is protected !!